Online Registration

All new and old candidates must register and apply before last date to apply. Before applying candidate must have following document/particulars handy:

  • A valid mobile number. Please keep it active, at least until the admission process is complete, as all communication will be sent through SMS and on this website only.

  • Mobile number must belong to the candidate himself/herself or someone in the family. DO NOT fill in friend's or someone other's Mobile number.

  • An E-Mail ID (optional) belonging to the candidate or someone in the family.

  • Recent passport size photograph scanned in 140 x 180 pixel resolution and less than 100 KB in size.

  • UID Aadhar number or Enrollment number.

  • SC/ST candidates who want to apply for scholarship must have a valid Aadhar linked Bank Account with core banking facility. Please keep handy Bank Account number, Branch Name and Branch IFSC Code.

  • Detailed Marks Card of previous passed examination

  • University Registration Number of candidates who are already registered with the University

  • Candidates willing to apply for Reservation must have a valid supporting document. These documents must be brought along at the time of counselling.

  • After completing the application take print out of the application and verify its contents immediately. Make corrections, if required.

  • DO NOT submit this printout in the college .

  • At the time of counselling only those candidates will bring the printout with all original documents and their photo copies whose name appears in the Cut-Off list or to whom SMS for counselling is sent.

  • You can apply for multiple classes using the same Login ID.
    In the Admission Class module click on Add Class and fill in the details, then select Subject Preference. All other modules need NOT to be filled again.

  • It is advised to regularly visit this site for latest updates and news regarding admission process.

ok

ਬੀ.ਏ. ਸਮੈਸਟਰ 1 ਅਤੇ ਬੀ.ਐੱਸ.ਸੀ. (ਨਾਨ ਮੈਡੀਕਲ)ਸਮੈਸਟਰ 1 ਲਈ ਵਿਦਿਆਰਥੀ ਮਿਤੀ 10 September, 2020 ਤੱਕ ਫਾਰਮ ਭਰ ਸਕਦੇ ਹਨ। ਫਾਰਮ ਦੇ ਪ੍ਰਿੰਟ ਸਮੇਤ ਵਿਦਿਆਰਥੀ ਮਿਤੀ 10 September, 2020 ਤੱਕ ਕਾਲਜ ਵਿਖੇ ਸੰਬੰਧਿਤ ਕਮੇਟੀ ਕੋਲ ਦਾਖਲੇ ਲਈ ਹਾਜ਼ਰ ਹੋ ਸਕਦੇ ਹਨ।

ਬੀ.ਏ. ਸਮੈਸਟਰ 1 ਦਾ ਦਾਖਲਾ ਸ਼ਡਿਊਲ:

ਮਿਤੀ

ਮੈਰਿਟ ਨੰ

ਕੈਟਾਗਰੀ

10 September, 2020

1-105

ਜਨਰਲ

10 September, 2020

106-278

ਜਨਰਲ

10 September, 2020

279-310

ਜਨਰਲ

ਸੈਸ਼ਨ 2019-20 ਲਈ ਆਨ–ਲਾਈਨ ਦਾਖਲਾ ਫਾਰਮ ਭਰਨੇ ਸ਼ੁਰੂ ਹਨ ।

ਨਵੇਂ ਵਿਦਿਆਰਥੀਆਂ ਨੂੰ ਆਖਰੀ ਮਿਤੀ 10 September, 2020 ਤੋਂ ਪਹਿਲਾਂ ਦਾਖਲੇ ਲਈ ਆਨ–ਲਾਈਨ ਅਰਜੀ ਭਰਨੀ ਹੋਵੇਗੀ।

  • ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਕੋਈ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।

  • 27 July, 2020 ਤੋਂ 10 September, 2020 ਤੱਕ ਵਿਦਿਆਰਥੀ ਫਾਰਮ ਵਿਚ ਕਿਸੇ ਕਿਸਮ ਦੀ ਸੋਧ ਕਰਾਉਣ ਲਈ ਸੰਪਰਕ ਕਰ ਸਕਦੇ ਹਨ।

  • ਆਰਜ਼ੀ ਮੈਰਿਟ ਲਿਸਟ --------- ਨੂੰ ਆਨਲਾਈਨ ਲਗਾ ਦਿੱਤੀ ਜਾਵੇਗੀ।

  • ਸੋਧੀ ਹੋਈ ਮੈਰਿਟ ਲਿਸਟ ---------- ਆਨਲਾਈਨ ਲਗਾ ਦਿੱਤੀ ਜਾਵੇਗੀ।

  • ਪੁਰਾਣੇ ਵਿਦਿਆਰਥੀ ਤੀਜੇ ਸਮੈਸਟਰ ਅਤੇ ਪੰਜਵੇਂ ਸਮੈਸਟਰ ਲਈ ਆਨਲਾਈਨ ਰਜਿਸਟ੍ਰੇਸ਼ਨ ਆਖਰੀ ਮਿਤੀ 10 September, 2020 ਤੱਕ ਕਰਵਾ ਸਕਦੇ ਹਨ।

  • ਸਮੈਸਟਰ ਤੀਜੇ ਅਤੇ ਪੰਜਵੇਂ ਦੇ ਸਾਰੇ ਵਿਦਿਆਰਥੀ ਆਪਣੇ ਫਾਰਮ ਵਿੱਚ ਕਿਸੇ ਵੀ ਸੋਧ ਲਈ ਮਿਤੀ 14 ਅਤੇ 15 ਜੁਲਾਈ ਨੂੰ ਕਾਲਜ ਵਿਖੇ ਸੰਪਰਕ ਕਰ ਸਕਦੇ ਹਨ।ਤੀਜੇ ਅਤੇ ਪੰਜਵੇਂ ਸਮੈਸਟਰ ਲਈ ਅਤੇ ਫਾਰਮਾਂ ਦੀ ਸੋਧ ਲਈ ਵਿਦਿਆਰਥੀਆਂ ਨੂੰ 15 ਜੁਲਾਈ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।ਸਾਇੰਸ(ਨਾਨ–ਮੈਡੀਕਲ), ਕਮਰਸ ਅਤੇ ਆਰਟਸ ਸਟਰੀਮ ਲਈ ਸਮੈਸਟਰ ਤੀਜੇ ਅਤੇ ਪੰਜਵੇਂ ਦੀਆਂ ਮੈਰਿਟ ਸੂਚੀਆਂ ਨੂੰ ਆਨਲਾਈਨ ਲਗਾ ਦਿੱਤੀਆਂ ਜਾਣਗੀਆਂ।

  • ਤੀਜੇ ਸਮੈਸਟਰ ਲਈ ਸਾਰੀਆਂ ਸ਼੍ਰੇਣੀਆਂ ਦੀ ਕਾਊਂਸਲਿੰਗ ਮਿਤੀ 17 ਜੁਲਾਈ ਅਤੇ ਪੰਜਵੇਂ ਸਮੈਸਟਰ ਦੀ ਕਾਊਂਸਲਿੰਗ 18 ਜੁਲਾਈ ਨੂੰ ਹੋਵੇਗੀ।

  • ਦਾਖਲਾ ਫਾਰਮ ਭਰਨ ਉਪਰੰਤ ਇਸਦੀ ਪ੍ਰਿੰਟ ਕਾਪੀ ਕਾਊਂਸਲਿੰਗ ਵਾਲੇ ਦਿਨ ਵਿਦਿਆਰਥੀ ਨਾਲ ਹੀ ਲੈ ਕੇ ਆਉਣਗੇ, ਪਹਿਲਾਂ ਫਾਰਮ ਨੂੰ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ।

ਦਾਖਲਾ ਫਾਰਮ ਭਰਨ ਭਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਜਰੂਰੀ ਗੱਲਾਂ:

  • ਚਿਤਾਵਨੀ: ਫਾਰਮ ਵਿਚ ਗਲਤ ਜਾਣਕਾਰੀ / ਨੰਬਰ ਭਰਨ ਵਾਲੇ ਉਮੀਦਵਾਰ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਗਲਤ ਨੰਬਰ/ ਜਾਣਕਾਰੀ ਭਰਨ ਲਈ ਉਮੀਦਵਾਰ ਖੁਦ ਜਿਮੇਵਾਰ ਹੋਵੇਗਾ।

  • ਵਿਦਿਆਰਥੀ ਦੁਆਰਾ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਾਖਲਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ।

  • ਦਾਖਲੇ ਸਬੰਧੀ ਸਹੀ ਜਾਣਕਾਰੀ/ਪ੍ਰਾਸਪੈਕਟਸ ਕਾਲਜ ਦੀ ਵੈੱਬਸਾਇਟ www.gckaramsar.ac.in ਤੇ ਉਪਲੱਬਧ ਹੈ।

  • ਦਾਖਲਾ ਫਾਰਮ ਭਰਨ ਤੋ ਪਹਿਲਾਂ ਵਿਦਿਆਰਥੀ ਕੋਲ ਆਪਣਾ ਜਾਂ ਆਪਣੇ ਮਾਤਾ/ਪਿਤਾ/ਗਾਰਡਿਅਨ ਦਾ ਸਹੀ ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਹੋਣਾ ਅਤੀ ਜ਼ਰੂਰੀ ਹੈ।

  • ਦਾਖਲੇ ਸਬੰਧੀ ਕੋਈ ਵੀ ਜਾਣਕਾਰੀ ਵਿਦਿਆਰਥੀ ਦੁਆਰਾ ਦਾਖਲਾ ਫਾਰਮ ਵਿੱਚ ਭਰੇ ਮੋਬਾਇਲ ਨੰਬਰ ਜਾਂ ਈ–ਮੇਲ ਆਈ.ਡੀ. ‘ਤੇ ਦਿੱਤੀ ਜਾਵੇਗੀ।

  • ਇਸ ਲਈ ਦਿੱਤਾ ਹੋਇਆ ਮੋਬਾਇਲ ਨੰਬਰ ਜਾਂ ਈ.ਮੇਲ ਆਈ.ਡੀ. ਘੱਟੋ ਘੱਟ ਦਾਖਲਾ ਪ੍ਰਕਿਰਿਆ ਖਤਮ ਹੋਣ ਤੱਕ ਵਿਦਿਆਰਥੀ ਕੋਲ ਚਾਲੂ ਹਾਲਤ ਵਿੱਚ ਹੋਣਾ ਜ਼ਰੂਰੀ ਹੈ

  • ਦਾਖਲੇ ਸਬੰਧੀ ਜਾਣਕਾਰੀ ਦੇਣ ਲਈ Email/SMS ਦੀ ਪ੍ਰਕਿਰਿਆ ਨੂੰ ਪਹਿਲ ਦਿੱਤੀ ਜਾਵੇਗੀ।

  • ਦਾਖਲਾ ਲੈਣ ਲਈ ਭਰੀ ਐਨਰੋਲਮੇਂਟ ਫ਼ੀਸ (Rs. 100) ਵਾਪਸ ਹੋਣ ਯੋਗ ਨਹੀਂ ਹੈ।

ਨੋਟ : ਤਾਜਾ ਜਾਣਕਾਰੀ ਅਤੇ ਕਿਸੇ ਵੀ ਕਿਸਮ ਦੀ ਸੋਧ ਜਾਂ ਜ਼ਰੂਰੀ ਸੂਚਨਾ ਦੀ ਜਾਣਾਕਾਰੀ ਲੈਣ ਲਈ ਕਿਰਪਾ ਕਰਕੇ ਕਾਲਜ ਦੀ ਵੈਬ ਸਾਇਟ ਨੂੰ ਸਮੇਂ ਸਮੇਂ ਤੇ ਦੇਖਦੇ ਰਹੋ।

ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ:

1. ਆਨਲਾਇਨ ਰਜਿਸ੍ਟ੍ਰੇਸ਼ਨ ਬਟਨ ਤੇ ਕਲਿਕ ਕਰਕੇ ਆਪਣੀ ਮੁਢਲੀ ਜਾਣਕਾਰੀ ਭਰੋ।

2. ਰਜਿਸਟਰੇਸ਼ਨ ਦੀ ਪ੍ਰਕ੍ਰਿਆ ਸਫਲ ਹੋਣ ਤੋ ਬਾਅਦ ਲਾਗਇਨ ਆਈ.ਡੀ./ Token Number ਅਤੇ Password ਤੁਹਾਨੂੰ ਆਨ–ਸਕਰੀਨ ਮਿਲ ਜਾਵੇਗਾ। ਇਸ ਨੂੰ ਨੋਟ ਕਰ ਲਵੋ। ਆਪਣਾ Token Number ਅਤੇ Password ਤੁਸੀਂ ਸੁਰੱਖਿਅਤ ਅਤੇ ਗੁਪਤ ਰੱਖੋ। ਇਹ ਲਾਗਇਨ ਆਈ.ਡੀ. Token Number ਅਤੇ Password ਦਾਖਲਾ ਫਾਰਮ ਭਰਨ ਦੀ ਅਗਲੇਰੀ ਪ੍ਰਕਿਰਿਆ ਅਤੇ ਭਵਿੱਖ ਵਿਚ ਵਰਤੋ ਲਈ ਅਤੀ ਜ਼ਰੂਰੀ ਹੈ।

3. ਰਜਿਸਟਰੇਸ਼ਨ ਉਪਰੰਤ ਤੁਹਾਨੂੰ ਰਜਿਸਟਰੇਸ਼ਨ ਨੰਬਰ ਅਤੇ One Time Password(OTP) EMAIL / ਮੋਬਾਇਲ ਨੰਬਰ ਤੇ SMS ਰਾਹੀਂ ਭੇਜਿਆ ਜਾਵੇਗਾ। ਇਸ ਦੀ ਤੁੁਹਾਡਾ ਮੋਬਾਇਲ ਨੰਬਰ ਨੂੰ Verify ਕਰਨ ਲਈ ਜਰੂਰਤ ਹੈ।

4. ਜ਼ਰੂਰੀ ਜਾਣਕਾਰੀ ਜਿਵੇਂ ਕਿ ਕੈਟਾਗਿਰੀ, ਪਰਿਵਾਰ ਦੀ ਸਲਾਨਾ ਆਮਦਨ, ਆਦਿ ਭਰ ਕੇ ਦਾਖਲਾ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ।

5. ਆਪਣੀ 100kb ਸਾਇਜ ਤੱਕ ਦੀ ਫੋਟੋ ਅੱਪਲੋਡ ਕਰੋ।

6. Reserve ਕੈਟਾਗਿਰੀ ‘ਤੇ Reserve Sub Category ਭਰੋ ਅਤੇ Save ਬਟਨ ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਵੀ ਰਾਖਵੀਂ ਕੈਟਾਗਿਰੀ ਦੀ ਸੀਟ ਤੇ ਦਾਖਲਾ ਨਹੀਂ ਲੈਣਾ ਚਾਹੁੰਦੇ ਤਾਂ ਇਹ ਸਟੈੱਪ ਛੱਡ ਦਿਉ।

7. ਪਿਛਲੇ ਸਾਰੇ ਪਾਸ ਕੀਤੇ ਇਮਤਿਹਾਨ ਭਰਨ ਲਈ Add Lower Exam Details ਬਟਨ ਤੇ ਕਲਿੱਕ ਕਰੋ।

8. ਇਹਨਾਂ ਇਮਤਿਹਾਨਾਂ ਦੇ ਵਿਸ਼ੇ ਭਰਨ ਲਈ Add Subject details of Selected Exam ਬਟਨ ਤੇ ਕਲਿੱਕ ਕਰੋ।

9. ਜਿਸ ਕਲਾਸ ਵਿੱਚ ਦਾਖਲਾ ਲੈਣਾ ਹੈ ਉਸਦੀ ਚੋਣ ਕਰੋ।

10. ਜੇਕਰ ਕੋਈ ਵਿਦਿਆਰਥੀ ਇੱਕ ਕਲਾਸ ਤੋ ਵੱਧ ਕਲਾਸਾਂ ਵਿਚ ਦਾਖਲਾ ਲੈਣ ਲਈ ਆਨਲਾਇਨ ਫਾਰਮ ਭਰਨਾ ਚਾਹੁੰਦਾ ਹੈ, ਤਾਂ ਉਹ ਪ੍ਰਾਪਤ ਹੋਈ ਉਹੀ Username ਅਤੇ Password ਨਾਲ Login ਕਰਕੇ Add Class ਬਟਨ ਤੇ ਕਲਿਕ ਕਰਕੇ ਆਨਲਾਇਨ ਦਾਖਲਾ ਫਾਰਮ ਭਰ ਸਕਦਾ ਹੈ।

11. Add Subjects of Selected Class ਬਟਨ ‘ਤੇ ਕਲਿਕ ਕਰਕੇ ਪੜਨ ਵਾਲੇ ਵਿਸ਼ਿਆਂ ਦੀ ਚੋਣ ਕਰੋ।

  • ਜੇਕਰ ਤੁਹਾਡੇ ਦੁਆਰਾ ਕੋਈ ਜਾਣਕਾਰੀ ਗਲਤ ਭਰੀ ਗਈ ਹੋਵੇ ਤਾਂ ਉਸਨੁੰ Edit ਬਟਨ ਤੇ ਕਲਿਕ ਕਰਕੇ ਠੀਕ ਕਰੋ। ਹੋਰ ਜਾਣਕਾਰੀ ਭਰਨ ਲਈ Add/Update ਬਟਨ ਨੂੰ ਕਲਿੱਕ ਕਰੋ।

  • ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਤੋ ਅਗਲੇ ਦਿਨ ਵਿਦਿਆਰਥੀ ਆਪਣਾ ਨਾਂ Applicants List ਸੂਚੀ ਵਿੱਚ ਚੈੱਕ ਕਰ ਸਕਦਾ ਹੈ।

  • ਉਮੀਦਵਾਰਾਂ ਨੂੰ ਚਾਹਿਦਾ ਹੈ ਕਿ ਉਹ ਕਾਲਜ ਵੈੱਬ ਸਾਇਟ ਕਾਊਂਸਲਿੰਗ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਕਾਲਜ ਵੈੱਬ ਹਰ ਰੋਜ ਦੇਖਣ।

  • ਜੇਕਰ ਵਿਦਿਆਰਥੀ ਦਾਖਲਾ ਲੈਣ ਦੇ ਯੋਗ ਪਾਇਆ ਜਾਂਦਾ ਹੈ ਤਾਂ ਕਾਊਂਸਲਿੰਗ ਸਬੰਧੀ ਜਾਣਕਾਰੀ ਐੱਸ ਐਮ ਐੱਸ ਰਾਹੀਂ ਵੀ ਦਿੱਤੀ ਜਾਵੇਗੀ। ਕਾਲਜ ਦੀ ਪਹੁੰਚ ਤੋਂ ਬਾਹਰ ਤਕਨੀਕੀ ਕਾਰਨ ਐੱਸ ਐਮ ਐੱਸ ਨਾ ਪ੍ਰਾਪਤ ਹੋਣ ਕਾਰਨ ਦਾਖਲੇ ਤੋਂ ਵਾਂਝੇ ਰਹਿਣ ਵਾਲੇ ਉਮੀਦਵਾਰ ਨੂੰ ਦਾਖਲੇ ਦੀਆਂ ਸੀਟਾਂ ਭਰ ਜਾਣ ਉਪਰੰਤ ਦਾਖਲੇ ਵਾਸਤੇ ਵਿਚਾਰਿਆ ਨਹੀਂ ਜਾਵੇਗਾ।

  • ਦਾਖਲਾ ਲੈਣ ਵਾਲੇ ਉਮੀਦਵਾਰ/ਵਿਦਿਆਰਥੀ ਕੇਵਲ ਅਪਣਾ ਜਾਂ ਅਪਣੇ ਕਿਸੇ ਪ੍ਰੀਵਾਰ ਦੇ ਮੈਂਬਰ ਦਾ ਹੀ ਮੋਬਾਇਲ ਨੰਬਰ ਆਨ–ਲਾਇਨ ਦਾਖਲਾ ਫਾਰਮ ‘ਚ ਭਰਨ।

  • ਸਕਾਲਰਸ਼ਿਪ ਪ੍ਰਾਪਤ ਕਰਨ ਲਈ SC/ST, BC ਕੈਟੇਗਿਰੀ ਨਾਲ ਸਬੰਧਿਤ ਵਿਦਿਆਰਥੀਆਂ ਲਈ ਅਪਣਾ ਅਧਾਰ ਕਾਰਡ ਨੰਬਰ ਅਤੇ ਬੈਂਕ ਅਕਾਉਂਟ ਨੰਬਰ ਆਨ–ਲਾਇਨ ਦਾਖਲਾ ਫਾਰਮ ‘ਚ ਭਰਨਾ ਲਾਜ਼ਮੀ ਹੈ।

  • ਤੀਜੇ ਸਮੈਸਟਰ ਲਈ ਸਾਰੀਆਂ ਸ਼੍ਰੇਣੀਆਂ ਦੀ ਕਾਊਂਸਲਿੰਗ ਮਿਤੀ 17 ਜੁਲਾਈ ਅਤੇ ਪੰਜਵੇਂ ਸਮੈਸਟਰ ਦੀ ਕਾਊਂਸਲਿੰਗ 18 ਜੁਲਾਈ ਨੂੰ ਹੋਵੇਗੀ।

  • ਦਾਖਲਾ ਫਾਰਮ ਭਰਨ ਉਪਰੰਤ ਇਸਦੀ ਪ੍ਰਿੰਟ ਕਾਪੀ ਕਾਊਂਸਲਿੰਗ ਵਾਲੇ ਦਿਨ ਵਿਦਿਆਰਥੀ ਨਾਲ ਹੀ ਲੈ ਕੇ ਆਉਣਗੇ, ਪਹਿਲਾਂ ਫਾਰਮ ਨੂੰ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ।

ਕਾਊਂਸਲਿੰਗ/ਇੰਟਰਵਿਉ ਦੀ ਦਿੱਤੀ ਗਈ ਮਿਤੀ ਅਤੇ ਸਮੇਂ ਵਿਦਿਆਰਥੀ ਨੂੰ ਖੁਦ ਦਾਖਲਾ ਕਮੇਟੀ ਦੇ ਸਾਹਮਣੇ ਸਮੇਂ ਸਿਰ ਹੇਠਾਂ ਦਰਸਾਏ ਅਸਲ ਸਰਟੀਫਿਕੇਟ ਅਤੇ ਫੋਟੋ ਸਟੇਟ ਕਾਪੀਆਂ ਲੈ ਕੇ ਹਾਜਰ ਹੋਣਾ ਪਵੇਗਾ।

  • ਅਪਣੀ ਇੱਕ ਫੋਟੋ (ਬਿਨਾਂ ਤਸਦੀਕ ਕੀਤੇ),

  • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼(ਆਚਰਣ ਸਰਟੀਫਿਕੇਟ,ਪਿਛਲੀ ਪਾਸ ਕੀਤੀ ਪ੍ਰੀਖਿਆ ਤੇ ਜਨਮ ਤਾਰੀਖ ਦਰਸਾਉਂਦੀ ਬੋਰਡ ਦੇ ਪ੍ਰਮਾਣ ਪੱਤਰ, ਅਨੁਸੂਚਿਤ ਜਾਤੀ /ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ(ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵਧ ਪੁਰਾਣਾ ਨਹੀ ਹੋਣਾ ਚਾਹੀਦਾ।

  • ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ ਦਾ ਸਰਟੀਫਿਕੇਟ।

  • ਰਿਹਾਇਸ਼ੀ ਪਤੇ ਦੇ ਸਬੂਤ ਲਈ ਰਾਸ਼ਨ ਕਾਰਡ, ਟੈਲੀਫੋਨ ਬਿਲ, ਬਿਜਲੀ ਬਿਲ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਜਾਂ ਆਧਾਰ ਕਾਰਡ ਵਿਚੋ ਕਿਸੇ ਇਕ ਦੀ ਕਾਪੀ

  • ਪੇਂਡੂ ਇਲਾਕੇ ਦੀ ਪੜਾਈ ਦਾ ਸਰਟੀਫਿਕੇਟ ਦਿੱਤੇ ਗਏ ਫਾਰਮੈਟ ਅਨੁਸਾਰ, ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਤੋਂ ਪੇਂਡੂ ਸਕੂਲ ਵਿਚ ਪੜ੍ਹੇ ਹੋ।

  • ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਲਾਵਾ ਬਾਹਰਲੇ ਬੋਰਡਾਂ/ਯੂਨੀਵਰਸਿਟੀਆਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ/ਬੋਰਡ ਦੇ ਰਜਿਸਟਰਾਰ ਵਲੋਂ ਯੂਨੀਵਰਸਿਟੀ ਬਦਲੀ ਪ੍ਰਮਾਣ–ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ)

  • ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ.ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਦਾਖਲਾ ਪਾਤਰਤਾ ਸਰਟੀਫਿਕੇਟ (ਇਲਿਜੀਬਿਲਟੀ ਸਰਟੀਫਿਕੇਟ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (ਰਜਿਸਟਰੇਸ਼ਨ ਸ਼ਾਖਾ) ਕੋਲੋਂ ਲੈਣਾ ਪਵੇਗਾ।