about us

About Our college

Dear Students,

ਪਿਆਰੇ ਵਿਦਿਆਰਥੀਓ,

ਵਿੱਦਿਆ ਦਾ ਉਦੇਸ਼ ਪੜ੍ਹ ਲਿਖ ਕੇ ਰੋਜ਼ਗਾਰ ਪ੍ਰਾਪਤ ਕਰਨਾਂ ਹੀ ਨਹੀਂ ਹੁੰਦਾ,ਬਲਕਿ ਜੀਵਨ ਵਿੱਚ ਚੰਗੀਆਂ ਕਦਰਾਂ—ਕੀਮਤਾਂ ਅਪਨਾ ਕੇ ਨੇਕ ਇਨਸਾਨ ਬਣਨਾ ਵੀ ਹੁੰਦਾ ਹੈ।ਮੋਗਾ ਜਿਲੇ੍ਹ ਦੇ ਇਸ 61 ਸਾਲ ਪੁਰਾਣੇ ਕਾਲਜ ਦਾ ਸਬੰਧ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ, ਤਿਆਗ ਅਤੇ ਬਲੀਦਾਨ ਦੀ ਇੱਕ ਸੱਚੀ—ਸੁੱਚੀ ਉਦਾਹਰਨ ਗੁਰੂ ਤੇਗ ਬਹਾਦਰ ਜੀ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ।ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਸਾਰਿਆਂ ਨੇ ਇਹਨਾਂ ਮਹਾਨ ਗੁਰੂਆਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਇੱਕ ਚੰਗੀ ਸੇਧ ਲੈਣੀ ਹੈ।ਇਹ ਕਾਲਜ ਪਿੰਡ ਦੇ ਕੁਦਰਤੀ ਵਾਤਾਵਰਣ ਵਿੱਚ ਸਥਿੱਤ ਹੋਣ ਕਰਕੇ ਹਰ ਕਿਸਮ ਦੇ ਪ੍ਰਦੂਸ਼ਣ ਤੋਂ ਅਤੇ ਵਿਦਿਆਰਥੀਆਂ ਦੇ ਪੜ੍ਹਨ ਲਈ ਇੱਕ ਢੁੱਕਵਾਂ ਸਥਾਨ ਹੈੇ।ਇਸ ਕਾਲਜ ਦੇ ਮੇਹਨਤੀ ਸਟਾਫ ਦੇ ਉੱਦਮ ਸਦਕਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਵੀ ਮਿਲਦਾ ਹੈ।ਇਸ ਸਭ ਨਾਲੋਂ ਵਿਦਿਆਰਥੀਆਂ ਦੀ ਸ਼ਖਸ਼ੀਅਤ ਦਾ ਬਹੁਮੱਖੀ ਵਿਕਾਸ ਹੁੰਦਾ ਹੈ ਅਤੇ ਉਹ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣਦੇ ਹਨ।

ਮੇਰੇ ਵੱਲੋਂ ਅਤੇ ਸਮੂਹ ਸਟਾਫ ਵੱਲੋ ਅਕਾਦਮਿਕ ਵਰ੍ਹੇ ਵੀ ਸੈਸ਼ਨ 2020—21 ਵਿੱਚ ਦਾਖਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਤਹਿ ਦਿਲੋਂ ਸਵਾਗਤ ਹੈ।

ਸ਼ੁੱਭ ਇੱਛਾਵਾਂ,

ਪ੍ਰਿੰਸੀਪਲ
ਪਰਮਜੀਤ ਸਿੰਘ ਗਰੇਵਾਲ,
ਪੀ.ਈ.ਐਸ—1

Principal Message